ਮਾਇਆਧਾਰੀ

Posted on June 28th, 2013 by admin.
Categories: Knowledge.

ਨਾਂ ਕੋਈ ਤੇਰਾ ਨਾਂ ਕੋਈ ਮੇਰਾ ਇਹ ਜਗ ਰੈਣ ਬਸੇਰਾ॥
ਮੇਰਾ ਤੇਰਾ ਕਰਦਾ ਰਹਿੰਦਾ ਅੱਜ ਮੇਰਾ ਕੱਲ ਤੇਰਾ॥੧
ਮਾਇਆ ਪਿੱਛੇ ਲੱਗੀ ਦੁਨੀਆਂ ਮਾਇਆ ਨਾਲ ਹੈ ਰਿਸ਼ਤਾ ਤੇਰਾ॥
ਮਾਇਆਧਾਰੀ ਮਾਇਆ ਪੁੱਛੇ ਅੱਗੇ ਮਾਇਆ ਪਿੱਛੇ ਫੇਰਾ॥੨
ਮਾਇਆ ਕਿਸੀ ਹੱਥ ਨਾ ਆਵੇ ਨਰਕ ਮੇ ਜਾਏ ਇਹ ਗੇਰਾ॥
ਮਾਇਆ ਮੋਹਣੀ ਲਾਗੇ ਇਹ ਤਨ ਮਨ ਮਾਇਆ ਸੰਗ ਲਪਟੇਰਾ॥੩
ਦੰਦ ਬਿਨਾ ਇਹ ਤੈਨੂੰ ਖਾਵੇ ਤੇਰਾ ਵਜ਼ਨ ਘੱਟਦਾ ਹੀ ਜਾਵੇ॥
ਮਾਇਆ ਪਿੱਛੇ ਲੜਦਾ ਰਹਿੰਦਾ ਭੈਣ ਭਰਾ ਨੂੰ ਇਹ ਲੜਾਵੇ॥੪
ਪਿਓ ਪੁੱਤਰ ਵਿੱਚ ਫਰਕ ਪੁਆਵੇ ਮਾਂ ਧੀ ਦਾ ਇਹ ਪਿਆਰ ਘਟਾਵੇ॥
ਮਾਇਆ ਇਸ ਨੂੰ ਨੌਕਰ ਬਣਾਵੇ ਦਿਨ ਰਾਤ ਫਿਰ ਕੰਮ ਕਰਾਵੇ॥੫
ਅਮੀਰ ਦੇ ਘਰ ਭੱਜੀ ਜਾਵੇ ਗਰੀਬ ਘਰ ਛਿੰਨ ਟਿਕਣ ਨਾ ਪਾਵੇ॥
ਗਰੀਬ ਮਾਇਆ ਨੂੰ ਫੜਦਾ ਜਾਵੇ ਮਾਇਆ ਇਸ ਦੇ ਹੱਥ ਨਾ ਆਵੇ॥੬
ਸਬਰ ਸੰਤੋਖ ਹੀ ਸਭ ਤੋਂ ਚੰਗਾ ਸਬਰ ਕੀਤਿਆਂ ਮਨ ਟਿੱਕ ਜਾਵੇ॥
ਨਾਮ ਜਪੇ ਗੁਰੂ ਸ਼ਰਣੀ ਗੁਰਨਾਮ ਮਾਇਆ ਇਸ ਨੂੰ ਛੱਲਣ ਨਾ ਪਾਵੇ॥੭